ਅੰਮ੍ਰਿਤਸਰ ਦੀ ਲਿਬਰਟੀ ਮਾਰਕੀਟ ਵਿੱਚ ਐਸਟੀਅਫ਼ ਨੇ ਕੀਤੀ ਛਾਪੇਮਾਰੀ - STF raid
ਅੰਮ੍ਰਿਤਸਰ ਦੀ ਲਿਬਰਟੀ ਮਾਰਕੀਟ ਵਿੱਚ ਮਾਂਝਾ ਫਾਇਨਾਂਸ ਲਿਮਟਿਡ ਕੰਪਨੀ 'ਤੇ ਐਸ.ਟੀ.ਐਫ ਵੱਲੋਂ ਛਾਪੇਮਾਰੀ ਕੀਤੀ ਗਈ। ਮਾਂਝਾ ਫਾਇਨਾਂਸ ਕੰਪਨੀ 'ਚ ਹਰਨੀਤ ਸਿੰਘ ਹੈਪੀ ਹਵਾਲਾ ਕਾਰੋਬਾਰ ਕਰਦੇ ਹਨ। ਪੁਲਿਸ ਨੇ ਹਰਨੀਤ ਸਿੰਘ ਨੂੰ 75 ਲੱਖ ਦੀ ਹਵਾਲਾ ਰਾਸ਼ੀ ਟਰਾਂਸਫ਼ਰ ਕਰਨ ਦੇ ਮਾਮਲੇ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਮਾਂਝਾ ਫਾਇਨਾਂਸ ਲਿਮਟਿਡ ਕੰਪਨੀ ਦੀ ਛਾਪੇਮਾਰੀ ਅਕਾਲੀ ਨੇਤਾ ਅਨਵਰ ਮਸੀਹ ਦੀ ਕੋਠੀ ਵਿੱਚੋਂ ਫੜੀ 194 ਕਿਲੋ ਹੈਰੋਇਨ ਦੇ ਮਾਮਲੇ ਨਾਲ ਵੀ ਸੰਬਧਿਤ ਹੈ।