194 ਕਿਲੋ ਹੈਰੋਇਨ ਮਾਮਲਾ: ਐਸਟੀਐਫ਼ ਨੇ ਇੱਕ ਹੋਰ ਮਨੀ ਚੇਂਜਰ ਕੀਤਾ ਗ੍ਰਿਫ਼ਤਾਰ - amritsar 194 heroin smuggling case
194 ਕਿਲੋ ਹੈਰੋਇਨ ਮਾਮਲੇ ਵਿੱਚ ਐਸਟੀਐਫ਼ ਦੀ ਜਾਂਚ ਲਗਾਤਾਰ ਜਾਰੀ ਹੈ। ਐਸਟੀਐਫ਼ ਨੇ ਇਸ ਮਾਮਲੇ ਵਿੱਚ ਰੇਲਵੇ ਸਟੇਸ਼ਨ ਕੋਲੋਂ ਇਕ ਹੋਰ ਮਨੀ ਚੇਂਜਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਹੋਏ ਵਿਅਕਤੀ ਦਾ ਨਾਂਅ ਗਗਨ ਹੈ, ਤੇ ਉਸ 'ਤੇ ਡਰਗ ਮਨੀ ਦੀ ਰਾਸ਼ੀ ਤਸਕਰਾਂ ਤੱਕ ਪਹੁੰਚਾਉਣ ਦਾ ਦੋਸ਼ ਲਗਿਆ ਹੈ। ਪੁਲਿਸ ਵੱਲੋਂ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।