ਨਗਰ ਨਿਗਮ ਚੋਣ ਨਤੀਜੇ: ਲੁਧਿਆਣਾ ਨਤੀਜਿਆਂ ਦਾ ਹਾਲ - ਮੁਲਾਂਪੁਰ ਦਾਖਾਂ ਨਗਰ ਪੰਚਾਇਤ
ਲੁਧਿਆਣਾ: ਮੁਲਾਂਪੁਰ ਦਾਖਾਂ ਨਗਰ ਪੰਚਾਇਤ 'ਚ ਕਾਂਗਰਸ ਨੇ ਆਪਣੀ ਜਿੱਤ ਦਰਜ ਕਰਵਾਈ ਹੈ। ਇਸੇ ਤਰ੍ਹਾਂ ਰਾਏਕੋਟ 'ਚ 15 ਵਿੱਚੋਂ 15 ਵਾਰਡਾਂ 'ਚ ਵੀ ਕਾਂਗਰਸ ਨੇ ਹੀ ਮੱਲਾਂ ਮਾਰੀਆਂ ਹਨ। ਇਸੇ ਲੜੀ ਤਿਹਤ ਜਗਰਾਓਂ 'ਚ 23 ਵਾਰਡਾਂ ਵਿੱਚੋਂ 12 ਵਾਰਡਾਂ 'ਚ ਕਾਂਗਰਸ ਜਿੱਤ ਚੁੱਕੀ ਹੈ ਅਤੇ 4 ਵਾਰਡਾਂ 'ਚ ਅਜ਼ਾਦ ਉਮੀਦਵਾਰਾਂ ਨੇ ਅਤੇ 1 ਵਾਰਡ 'ਚ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ। ਕਈ ਵਾਰਡਾਂ ਵਿੱਚ ਅਜੇ ਗਿਣਤੀ ਜਾਰੀ ਹੈ।