ਕੁਰਾਲੀ ’ਚ "ਭਾਰਤ ਬੰਦ" ਮੌਕੇ ਫੁਕਿਆ ਗਿਆ ਮੋਦੀ, ਅੰਬਾਨੀ ਤੇ ਅਡਾਨੀ ਦਾ ਪੁਤਲਾ - Bharat Bandh
ਰੂਪਨਗਰ: ਸਥਾਨਕ ਸ਼ਹਿਰ ਕੁਰਾਲੀ ਦੇ ਬੱਸ ਸਟੈਂਡ ’ਤੇ ਕਾਂਗਰਸ ਦੇ ਯੂਥ ਸਕੱਤਰ ਰਵੀ ਵੜੈਚ ਅਤੇ ਕਾਂਗਰਸੀ ਵਰਕਰਾਂ ਵੱਲੋਂ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵੜੈਚ ਨੇ ਕਿਹਾ ਕਿ ਜਦੋਂ ਤੋਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣੇ ਹਨ ਉਸ ਦਿਨ ਤੋਂ ਹੀ ਭਾਰਤ ਵੱਡੇ ਸਰਮਾਏਦਾਰਾਂ ਦਾ ਗੁਲਾਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਲੇ ਕਾਨੂੰਨਾਂ ਰਾਹੀਂ ਕਿਸਾਨਾਂ ਦਾ ਖੂਨ ਚੂਸ ਰਹੀ ਹੈ ਜਦਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨ ਹਿਤੈਸ਼ੀ ਰਹੀ ਹੈ। ਜੇਕਰ ਕੇਂਦਰ ਸਰਕਾਰ ਨਵੇਂ ਪਾਸ ਕੀਤੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਯੂਥ ਕਾਂਗਰਸ ਵੱਲੋਂ ਵੀ ਕਿਸਾਨੀ ਸੰਘਰਸ਼ ’ਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ।