ਬਠਿੰਡਾ 'ਚ ਇਕਾਂਤਵਾਸ ਕੀਤੇ ਬੱਚਿਆ ਨੂੰ ਦਿੱਤਾ ਜਾ ਰਿਹਾ ਸਟੇਸ਼ਨਰੀ ਦਾ ਸਾਮਾਨ - corona virus
ਬਠਿੰਡਾ: ਕੋਰੋਨਾ ਵਾਇਰਸ ਦੀ ਲਾਗ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਬਠਿੰਡਾ ਸ਼ਹਿਰ 'ਚ ਇੱਕ ਹੋਰ ਵਿਅਕਤੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਨਾਲ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ। ਇਸ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਨਾਲ ਬੱਚਿਆ ਨੂੰ ਵੀ ਇਕਾਂਤਵਾਸ 'ਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਗਤੀਵਿਧੀਆਂ 'ਚ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆ ਨੂੰ ਸਟੇਸ਼ਨਰੀ ਮੁਹੱਈਆਂ ਕਰਵਾਈ ਗਈ ਹੈ ਜਿਸ ਨਾਲ ਬੱਚੇ ਚਿੱਤਰਕਾਰੀ ਕਰ ਆਪਣਾ ਕੰਮ ਕਰਨਗੇ ਤੇ ਤਣਾਅਮੁਕਤ ਰਹਿਣਗੇ।