ਕਾਂਗਰਸ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਦਾ ਸੁਪਰੀਮ ਕੋਰਟ 'ਤੇ ਬਿਆਨ - ਸੁਪਰੀਮ ਕੋਰਟ
ਜਲੰਧਰ: ਸੁਪਰੀਮ ਕੋਰਟ ਦੇ ਵਕੀਲ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਜੈਵੀਰ ਸ਼ੇਰਗਿੱਲ ਨੇ ਜਲੰਧਰ ਵਿਖੇ ਕਿਹਾ ਕਿ ਜਿਸ PIL (Public interest litigation) ਦੇ ਆਧਾਰ 'ਤੇ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਨੂੰ ਫ੍ਰੀ ਦੀਆਂ ਸਕੀਮਾਂ ਲਗਾਈਆਂ ਹਨ। ਇਸ 'ਤੇ ਜੈਵੀਰ ਨੇ ਕਿਹਾ ਕਿ ਇਹ ਕੋਈ ਮੁਫ਼ਤਖੋਰੀ ਨਹੀਂ ਹੈ, ਸਗੋਂ ਇਸ PIL ਵਿੱਚ ਬਿਲਕੁਲ ਵੀ ਦਮ ਨਹੀਂ ਹੈ, ਕਿਉਂਕਿ ਸਰਕਾਰਾਂ ਜੋ ਸਕੀਮਾਂ ਲੋਕਾਂ ਨੂੰ ਮੁਫ਼ਤ ਅਤੇ ਸਸਤੇ ਵਿਚ ਦੇਣ ਲਈ ਦਿੰਦੀਆਂ ਹਨ, ਉਹ ਲੋਕਾਂ ਦਾ ਹੀ ਪੈਸਾ ਹੁੰਦਾ ਹੈ, ਜੋ ਸਰਕਾਰਾਂ ਉਨ੍ਹਾਂ ਨੂੰ ਮੋੜਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜਨਾ ਕੋਈ ਗ਼ਲਤ ਗੱਲ ਨਹੀਂ ਹੈ। ਸਗੋਂ ਜਨਤਾ ਦਾ ਹੀ ਪੈਸਾ ਖ਼ਜ਼ਾਨੇ ਵਿੱਚ ਹੈ ਜਿਸ ਨੂੰ ਸਰਕਾਰ ਆਪਣੀਆਂ ਸਕੀਮਾਂ ਲਈ ਇਸਤੇਮਾਲ ਕਰ ਰਹੀ ਹੈ। ਉਹ ਸਕੀਮ ਦੇ ਤਹਿਤ ਜਨਤਾ ਦੀ ਜੇਬ ਵਿੱਚ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜਾਏ ਇਸ ਗੱਲ ਦੇ ਕੇ ਸਰਕਾਰਾਂ ਫ੍ਰੀ ਦੀਆਂ ਸਕੀਮਾਂ ਨਾ ਦੇਣਾ ਸੁਨਿਸ਼ਚਿਤ ਕਰਨ, ਬਲਕਿ ਇਹ ਕੀਤਾ ਜਾਣਾ ਚਾਹੀਦਾ ਹੈ ਕਿ ਸਰਕਾਰ ਦਾ ਪੈਸਾ ਜਿਸ ਸਕੀਮ ਲਈ ਹੈ, ਉਸ ਸਕੀਮ ਦੇ ਤਹਿਤ ਸਿੱਧਾ ਲੋਕਾਂ ਕੋਲ ਪਹੁੰਚੇ ਅਤੇ ਜੋ ਖਜ਼ਾਨੇ ਤੋਂ ਲੈ ਕੇ ਜੇਬ ਤੱਕ ਪੈਸਾ ਪਹੁੰਚਦਾ ਹੈ ਉਹ ਰੋਕਣਾ ਚਾਹੀਦਾ ਹੈ।
Last Updated : Jan 26, 2022, 6:15 AM IST