ਕੋਰੋਨਾ ਦੌਰਾਨ ਕਿਸੇ ਵਿਅਕਤੀ ਨੂੰ ਮਾਨਸਿਕ ਸਹਾਇਤਾ ਦੇਣਾ ਸੂਬੇ ਦੀ ਜ਼ਿੰਮੇਵਾਰੀ: ਹਾਈ ਕੋਰਟ - ਕੋਰੋਨਾ ਵਾਇਰਸ
ਚੰਡੀਗੜ੍ਹ:ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਚਾਹਤੇ ਆਧਾਰਿਤ ਬੈਂਚ ਨੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ-19 ਕਾਰਨ ਮਨੋਰੋਗੀ ਅਤੇ ਲੋਕਾਂ ਦੇ ਵਿੱਚ ਖ਼ੁਦਕੁਸ਼ੀ ਦੀ ਸੋਚ ਵਿੱਚ ਇਜ਼ਾਫ਼ਾ ਹੋਣ ਦੇ ਚੱਲਦੇ ਲੋਕਾਂ ਨੂੰ ਚੰਗੀ ਮੈਡੀਕਲ ਸੁਵਿਧਾ ਉਪਲੱਬਧ ਕਰਵਾਉਣ ਬਾਰੇ ਸੋਚੇ। ਬੈਂਚ ਨੇ ਕਿਹਾ ਕਿ ਇਹ ਸਰਕਾਰ ਦਾ ਫਰਜ਼ ਬਣਦਾ ਹੈ ਕਿ ਕੋਵਿਡ-19 ਦੇ ਚੱਲਦੇ ਕੋਈ ਵੀ ਖ਼ੁਦਕੁਸ਼ੀ ਨਾ ਕਰੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਜਿਸ 'ਤੇ ਲੋਕਾਂ ਦਾ ਫੀਡਬੈਕ ਮਿਲ ਰਿਹਾ ਹੈ।