ਸਾਥੀ ਆਗੂਆਂ ਉੱਪਰ ਪੁਲਿਸ ਤਸ਼ੱਦਦ ਵਿਰੁੱਧ ਐਸਐਸਪੀ ਮਾਨਸਾ ਦਾ ਫੂਕਿਆ ਪੁਤਲਾ - ਰਾਏਕੋਟ ਪ੍ਰਦਰਸ਼ਨ
ਲੁਧਿਆਣਾ: ਰਾਏਕੋਟ ਦੇ ਪਿੰਡ ਕਲਸੀਆਂ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਸੀਟੂ ਕਾਰਕੁੰਨਾਂ ਨੇ ਰਾਏਕੋਟ-ਮਲੇਰਕੋਟਲਾ ਮੁੱਖ ਸੜਕ ਉੱਪਰ ਐਸ.ਐਸ.ਪੀ ਮਾਨਸਾ ਦਾ ਪੁਤਲਾ ਫੂਕਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਦੋਸ਼ ਲਾਇਆ ਕਿ ਸੀਟੂ ਦੇ ਸੂਬਾ ਸਕੱਤਰ ਕੁਲਵਿੰਦਰ ਸਿੰਘ ਉੱਡਤ ਸਮੇਤ ਦਰਜਨਾਂ ਸੀਟੂ ਆਗੂਆਂ ਅਤੇ ਵਰਕਰਾਂ ਉੱਪਰ 5 ਸਤੰਬਰ ਨੂੰ ਦਫ਼ਤਰ ਵਿੱਚ ਦਾਖ਼ਲ ਹੋ ਕੇ ਪੁਲਿਸ ਮੁਲਾਜ਼ਮਾਂ ਨੇ ਅੰਨ੍ਹਾ ਤਸ਼ੱਦਦ ਢਾਹਿਆ ਹੈ। ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਓਨਾ ਚਿਰ ਜਾਰੀ ਰਹੇਗਾ ਜਦ ਤੱਕ ਬੇਕਸੂਰ ਸੀਟੂ ਆਗੂਆਂ ਨੂੰ ਬਿਨਾਂ ਸ਼ਰਤ ਰਿਹਾ ਨਹੀਂ ਕੀਤਾ ਜਾਂਦਾ ਅਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।