ਸਾਵਧਾਨੀਆਂ ਨਾਲ ਹੀ ਕੋਰੋਨਾ ਤੋਂ ਹੋ ਸਕਦੈ ਬਚਾਅ: ਅਮਨੀਤ ਕੌਂਡਲ - ਕੋਰੋਨਾ ਤੋਂ ਬਚਾਅ
ਫ਼ਤਿਹਗੜ੍ਹ ਸਾਹਿਬ: ਮਿਸ਼ਨ ਫ਼ਤਿਹ ਤਹਿਤ ਪੁਲਿਸ ਵਿਭਾਗ ਦੇ ਫਰੰਟ ਲਾਈਨ ਉੱਤੇ ਡਟੇ ਕੋਰੋਨਾ ਯੋਧਿਆਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਬੈਜ ਲਾ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਕੌਂਡਲ ਨੇ ਕਿਹਾ ਕਿ ਕੋਰੋਨਾ ਨੂੰ ਮਾਤ ਦੇਣ ਲਈ ਪੁਲਿਸ ਵੱਲੋਂ ਪੂਰੀ ਸ਼ਿੱਦਤ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਜਿਵੇਂ ਕਿ ਮੂੰਹ ਢੱਕ ਕੇ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਸਮਾਜਕ ਵਿੱਥ ਕਾਇਮ ਰੱਖਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।