ਜਗਰਾਉਂ: ਐਸ.ਐਸ.ਪੀ. ਨੇ ਕੋਰੋਨਾ ਜਾਗਰੂਕਤਾ ਕੈਂਪ ਲਗਾਕੇ ਵੰਡੇ ਮਾਸਕ - ਜਗਰਾਉਂ ਐਸ.ਐਸ.ਪੀ
ਲੁਧਿਆਣਾ: ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਲੈਕੇ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਵੀਰਵਾਰ ਨੂੰ ਤਹਿਸੀਲ ਰੋਡ ਸਰਕਾਰੀ ਸਕੂਲ ਅੱਗੇ ਕੋਰੋਨਾ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਦਾ ਪ੍ਰਬੰਧ ਜਗਰਾਉਂ ਵੈਲਫੇਅਰ ਸੋਸਾਇਟੀ ਅਤੇ ਏ ਐਸ ਆਟੋ ਹੀਰੋ ਵਾਲੇ ਨੇ ਮਿਲ ਕੀਤਾ ਅਤੇ ਰਾਹਗੀਰਾਂ ਨੂੰ ਰੋਕ ਰੋਕ ਮਾਸਕ ਵੰਡੇ। ਇਸ ਮੌਕੇ ਐਸਐਸਪੀ ਨੇ ਲੋਕਾਂ ਨੂੰ ਜਾਗਰੁਕ ਕੀਤਾ ਅਤੇ ਮਾਸਕ ਵੰਡੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਭਿਆਨਕ ਬਿਮਾਰੀ ਦਾ ਮੁਕਾਬਲਾ ਕਰਨ ਲਈ ਕਿਹਾ।