ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਹੋਇਆ ਵਿਰੋਧ - hindu takht protest against modi government
ਭਾਈ ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਮੁੱਦਾ ਲਗਾਤਾਰ ਭਾਖਦਾ ਜਾ ਰਿਹਾ ਹੈ। ਇੱਕ ਪਾਸੇ ਅਕਾਲੀ ਦਲ ਵੱਲੋਂ ਇਸ ਦੇ ਹੱਕ 'ਚ ਮੁਜਾਰੇ ਦਿੱਤੇ ਗਏ ਸਨ, ਉਥੇ ਹੀ ਦੁਜੇ ਪਾਸੇ ਇਸ ਫ਼ੈਸਲਾ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਲੁਧਿਆਣਾ ਦੀ ਸ੍ਰੀ ਹਿੰਦੂ ਤਖ਼ਤ ਵੱਲੋਂ ਮੁਜ਼ਾਹਰੇ ਕੀਤੇ ਗਏ, 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਰਾਜੋਆਣਾ ਅਤੇ ਹਵਾਰਾ ਦੇ ਪੋਸਟਰ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮਾਮਲੇ 'ਤੇ ਹਿੰਦੂ ਤਖ਼ਤ ਵੱਲੋਂ ਨੂੰ ਮੁੜ ਵਿਚਾਰਣ ਦੀ ਅਪੀਲ ਕੀਤੀ ਗਈ ਹੈ।