ਸ੍ਰੀ ਫ਼ਤਹਿਗੜ੍ਹ ਸਾਹਿਬ: ਸਿਹਤ ਵਿਭਾਗ ਵੱਲੋਂ ਗੁਰਦੁਆਰਾ ਸਾਹਿਬ 'ਚ ਕੁਆਰੰਟੀਨ ਸ਼ਰਧਾਲੂਆਂ ਦੇ ਲਏ ਸੈਂਪਲ - ਮਾਤਾ ਗੁਜਰੀ ਸਰਾਂ
ਸ੍ਰੀ ਫ਼ਤਿਹਗੜ੍ਹ ਸਾਹਿਬ: ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਮਾਤਾ ਗੁਜਰੀ ਸਰਾਂ ਵਿੱਚ ਠਹਿਰੇ ਹੋਏ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਫ਼ਤਹਿਗੜ੍ਹ ਸਾਹਿਬ ਪਰਤੇ ਸ਼ਰਧਾਲੂਆਂ ਅਤੇ ਐੱਮ.ਪੀ ਤੋਂ ਆਉਣ ਵਾਲੇ ਕੰਬਾਈਨ ਦੇ ਕੰਮਕਾਰ ਨਾਲ ਸਬੰਧਤ ਲੋਕਾਂ ਦੇ ਅੱਜ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲ ਲਏ ਗਏ। ਸੈਂਪਲ ਲੈਣ ਵਾਲੀ ਟੀਮ ਦੀ ਅਗਵਾਈ ਕਰਦਿਆਂ ਮੈਡੀਕਲ ਅਫਸਰ ਡਾ. ਰਜਨੀਸ਼ ਕੁਮਾਰ ਨੇ ਦੱਸਿਆ ਕਿ ਮਾਤਾ ਗੁਜਰੀ ਸਰਾਂ 'ਚ ਕੁਆਰਨਟਾਈਨ ਕੀਤੇ ਗਏ 10 ਸ਼ਰਧਾਲੂਆਂ ਦੇ ਮੁੜ ਦੂਜੀ ਵਾਰ ਸੈਂਪਲ ਲਏ ਗਏ ਹਨ ਜਦਕਿ ਇਨ੍ਹਾਂ ਚੋਂ 5 ਲੋਕ ਹੋਰਨਾਂ ਸੂਬਿਆਂ ਤੋਂ ਸਬੰਧਤ ਹਨ।