ਬਟਾਲਾ 'ਚ ਮਨਾਇਆ ਗਿਆ ਬਸੰਤ ਦਾ ਤਿਉਹਾਰ
ਬਟਾਲਾ: ਜਿਥੇ ਪੂਰੇ ਦੇਸ਼ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਦੇਸ਼ਵਾਸੀ ਪਤੰਗਬਾਜ਼ੀ ਕਰਦੇ ਹੋਏ ਮਨਾਉਂਦੇ ਹਨ ਉਥੇ ਹੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਇਕਲੌਤਾ ਅਜਿਹਾ ਸ਼ਹਿਰ ਹੈ ਜਿਥੇ ਬਸੰਤ ਪੰਚਮੀ ਇੱਕ ਧਰਮੀ ਵੀਰ ਸੂਰਮਾ ਵੀਰ ਹਕੀਕਤ ਰਾਏ ਦੀ ਸ਼ਹਾਦਤ ਨੂੰ ਯਾਦ ਕਰਕੇ ਮਨਾਈ ਜਾਂਦੀ ਹੈ। ਦੈਨਿਕ ਪਰਾਥਨਾ ਸਭਾ ਦੇ ਮੈਂਬਰ ਨੇ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਮਾਤਾ ਸਰਸਵਤੀ ਨਾਲ ਜੁੜਿਆ ਹੋਇਆ ਹੈ। ਜੇਕਰ ਅੱਜ ਦੇ ਦਿਨ ਮਾਤਾ ਸਰਸਵਤੀ ਦੀ ਪੂਜਾ ਕੀਤੀ ਤਾਂ ਬਹੁਤ ਹੀ ਲਾਭ ਹੁੰਦਾ ਹੈ।