15 ਅਗਸਤ ਮੌਕੇ ਪਿੰਡ ਬੱਘੀਪੁਰਾ ਦੇ ਲੋਕਾਂ ਦਾ ਅਹਿਮ ਉਪਰਾਲਾ - spray in baghipura
ਮੋਗਾ: 15 ਅਗਸਤ ਦੇ ਦਿਹਾੜੇ 'ਤੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਪਿੰਡ ਬੱਘੀਪੁਰਾ 'ਚ ਗਲੀ ਮੁਹੱਲੇ 'ਚ ਸਪਰੇਅ ਕਰਨ ਦਾ ਅਹਿਦ ਚੁੱਕਿਆ ਗਿਆ। ਸਪਰੇਅ ਕਰਨ ਦੀ ਸ਼ੁਰੂਆਤ ਪਿੰਡ ਦੇ ਬੀਤੇ 4 ਮਹੀਨਿਆਂ ਤੋਂ ਬੰਦ ਪਏ ਸਰਕਾਰੀ ਸਕੂਲ ਤੋਂ ਸ਼ੁਰੂ ਕੀਤੀ ਗਈ। ਪਿੰਡ ਵਾਸੀ ਸਜਵੰਤ ਸਿੰਘ ਖ਼ਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਸ਼ੁਭ ਦਿਨ ਮੌਕੇ ਪੂਰੇ ਪਿੰਡ 'ਚ ਸਪਰੇਅ ਕਰਨ ਦਾ ਫ਼ੈਸਲਾ ਲਿਆ ਗਿਆ ਜਿਸ ਲਈ ਡੀਸੀ ਵੱਲੋਂ ਸਾਨੂੰ ਸਪਰੇਅ ਦੀ ਸੁਵਿਧਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੀਆਂ ਨੀਂਹਾ ਹਨ ਇੱਥੋਂ ਹੀ ਸਿੱਖ ਬੱਚੇ ਅੱਗੇ ਵੱਧਦੇ ਹਨ। ਇਸ ਲਈ ਉਨ੍ਹਾਂ ਸਪਰੇਅ ਕਰਨ ਦੀ ਸ਼ੁਰੂਆਤ ਸਕੂਲ ਤੋਂ ਕੀਤੀ ਹੈ।