ਓਲੰਪੀਅਨ ਸੁਰਜੀਤ ਸਿੰਘ ਦੀ 37ਵੀਂ ਬਰਸੀ ਮੌਕੇ ਖੇਡ ਮੰਤਰੀ ਪਹੁੰਚੇ ਜਲੰਧਰ - ਸੁਰਜੀਤ ਸਿੰਘ ਦੀ 37ਵੀਂ ਬਰਸੀ
ਜਲੰਧਰ: ਹਾਕੀ ਓਲੰਪੀਅਨ ਸੁਰਜੀਤ ਸਿੰਘ ਦੀ 37ਵੀਂ ਬਰਸੀ ਮੌਕੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸੁਸਾਇਟੀ ਵੱਲੋਂ ਛੋਟੇ ਬੱਚਿਆਂ ਲਈ ਲਗਾਏ ਗਏ ਹਾਕੀ ਦੇ ਕੈਂਪ ਦੇ ਸਮਾਪਨ ਸਮਾਰੋਹ ਵਿੱਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਿਰਕਤ ਕੀਤੀ। ਇਸ ਮੌਕੇ ਖੇਡ ਮੰਤਰੀ ਨੇ ਕਿਹਾ ਕਿ ਓਲੰਪੀਅਨ ਸੁਰਜੀਤ ਸਿੰਘ ਹਾਕੀ ਦਾ ਇੱਕ ਚਮਕਦਾ ਸਿਤਾਰਾ ਸਨ, ਜਿਸ ਦੀ ਚਮਕ ਅੱਜ ਵੀ ਇਨ੍ਹਾਂ ਛੋਟੀਆਂ ਛੋਟੀਆਂ ਬੱਚੀਆਂ ਵਿੱਚ ਹਾਕੀ ਪ੍ਰਤੀ ਲਗਨ ਦੇ ਰੂਪ ਵਿੱਚ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਬੱਚਿਆਂ ਨੂੰ ਸਹੀ ਸਹੂਲਤਾਂ ਅਤੇ ਖੇਡ ਦੇ ਮੈਦਾਨ ਮਿਲਣ ਤਾਂ ਆਉਣ ਵਾਲੇ ਸਮੇਂ ਇਹ ਬੱਚੇ ਵੀ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰ ਸਕਦੇ ਹਨ।