ਤੇਜ ਰਫ਼ਤਾਰ ਬੱਸ ਨੇ ਕਾਰ ਨੂੰ ਮਾਰੀ ਟੱਕਰ - car
ਅੰਮ੍ਰਿਤਸਰ: ਸ਼ਹਿਰ ਵਿੱਚ ਤੇਜ਼ ਰਫ਼ਤਾਰ (High speed) ਕਾਰਨ ਇੱਕ ਸੜਕੀ ਹਾਦਸਿਆ ਹੋਇਆ ਹੈ। ਇਸ ਹਾਦਸੇ ਵਿੱਚ ਤੇਜ਼ ਰਫ਼ਤਾਰ ਬੱਸ (High speed bus) ਨੇ ਕਾਰ ਨੂੰ ਪਿਛੋੋਂ ਟੱਕਰ ਮਾਰੀ ਹੈ। ਜਿਸ ਕਾਰਨ ਕਾਰ ਸਵਾਲ ਲੋਕ ਕਾਫ਼ੀ ਜ਼ਖ਼ਮੀ (Injured) ਹੋ ਗਏ ਹਨ। ਕਾਰ ਸਵਾਰ ਲੋਕਾਂ ਮੁਤਾਬਕ ਕਾਰ ਨੂੰ ਟੱਕਰ ਵੱਜਣ ਤੋਂ ਬਾਅਦ ਕਾਰ ਵਿੱਚ ਸਵਾਰ ਡੇਢ ਸਾਲ ਦੀ ਬੱਚੀ ਕਾਰ (car) ਤੋਂ ਬਾਹਰ ਜਾ ਡਿੱਗੀ, ਪਰ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਕਾਰ ਸਵਾਰ ਲੋਕਾਂ ਨੇ ਬੱਸ (bus) ਦੇ ਡਰਾਈਵਰ ‘ਤੇ ਸ਼ਰਾਬ ਦੇ ਨਸ਼ੇ ਵਿੱਚ ਡਰਾਈਵਰ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਮੌਕੇ ਪੀੜਤ ਲੋਕਾਂ ਨੇ ਮੰਗ ਕੀਤੀ ਹੈ, ਕਿ ਹਰ ਚੌਂਕ ਵਿੱਚ ਪੁਲਿਸ (police) ਤਾਇਨਾਤ ਹੋਣੀ ਚਾਹੀਦੀ ਹੈ।