ਹੁਣ ਖਾਸ ਤਰੀਕੇ ਰਾਹੀਂ ਫਸਲ ਦਾ ਅੱਗ ਤੋਂ ਬਚਾਅ ਕਰਨਗੇ ਬੱਚੇ - sangrur
ਆਏ ਦਿਨ ਅਸੀਂ ਅੱਗਜਨੀ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਗਰਮੀ ਦੇ ਮੌਸਮ ਵਿੱਚ ਅੱਗ ਲੱਗਣ ਦੀ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਨੂੰ ਲੈ ਕਿ ਮਲੇਰਕੋਟਲਾ ਦੇ ਫ਼ਾਇਰ ਬ੍ਰਿਗੇਡ ਦੇ ਦਫ਼ਤਰ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਅੱਗ ਤੇ ਕਾਬੂ ਪਾਉਣ ਅਤੇ ਅਜਿਹੀ ਘਟਨਾ ਸਮੇਂ ਬਚਾਅ ਕਰਨ ਸਬੰਧੀ ਵਿਸ਼ੇਸ਼ ਟ੍ਰੇਨਿੰਗ ਕੈਂਪ ਰਾਹੀਂ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਬੱਚਿਆਂ ਨੂੰ ਖੇਤਾਂ 'ਚ ਅੱਗ ਲੱਗਣ ਦੀ ਸਥਿਤੀ 'ਚ ਤੁਰੰਤ ਐਕਸ਼ਨ ਤੇ ਕਿਸਾਨਾਂ ਦੀ ਮਦਦ ਦੇ ਗੁਰ ਵੀ ਸਿਖਾਏ ਗਏ।