ਆਖ਼ਿਰ ਕਿੱਥੋਂ ਆ ਰਹੇ ਹਨ ਜੇਲ੍ਹਾਂ 'ਚ ਮੋਬਾਈਲ - ਆਖ਼ਿਰ ਕਿੱਥੋਂ ਆ ਰਹੇ ਹਨ ਰੂਪਨਗਰ ਜੇਲ੍ਹ 'ਚ ਮੋਬਾਈਲ
ਅੱਜ ਕੱਲ੍ਹ ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੀਆਂ ਹਨ। ਕਦੇ ਕੈਦੀਆਂ ਕੋਲੋਂ ਨਸ਼ਾ, ਕਦੇ ਕੈਦੀਆਂ ਕੋਲੋਂ ਮੋਬਾਈਲ ਜਾਂ ਕੋਈ ਦੂਜੀ ਇਤਰਾਜ਼ਯੋਗ ਸਮੱਗਰੀ ਬਰਾਮਦ ਹੋ ਰਹੀ ਹੈ। ਹੁਣ ਅਜਿਹਾ ਹੀ ਮਾਮਲਾ ਰੂਪਨਗਰ ਜੇਲ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਜੇਲ੍ਹ ਵਿੱਚ ਬੰਦ ਕੈਦੀਆਂ ਕੋਲ ਮੋਬਾਈਲ ਮਿਲਣ ਦੀਆਂ ਖ਼ਬਰਾਂ ਸੁਰਖੀਆਂ ਬਣ ਰਹੀਆਂ ਹਨ। ਇਸ ਬਾਰੇ ਰੂਪਨਗਰ ਜੇਲ੍ਹ ਸੁਪਰੀਡੈਂਟ ਅਮਰੀਕ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।