ਟ੍ਰੈਫਿਕ ਨਿਯਮਾਂ ਨੂੰ ਲੈਕੇ ਪੁਲਿਸ ਵੱਲੋਂ ਵਿਸ਼ੇਸ਼ ਸੈਮੀਨਰ - ਟ੍ਰੈਫਿਕ ਨਿਯਮਾਂ
ਕਪੂਰਥਲਾ: ਪੁਲਿਸ ਵਿਭਾਗ (Police Department) ਵੱਲੋਂ ਤਲਵੰਡੀ ਪੁਲ ਚੌਂਕ ‘ਤੇ ਸੜਕ ਸਰੁੱਖਿਆ (Road safety) ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਇਸ ਵਾਰ ਪੁਲਿਸ (Police) ਅਨੋਖੀ ਹੀ ਮਸਾਲ ਦਿੰਦੀ ਹੋਈ ਨਜ਼ਰ ਆਈ। NO ਚਲਾਕ ਮੁਹਿੰਮ ਦੇ ਤਹਿਤ ਪੁਲਿਸ (Police) ਵੱਲੋਂ ਰਾਹਗੀਰਾ ਨੂੰ ਰੋਕ ਕੇ ਡਰਾਈਵਿੰਗ ਦੇ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਜ਼ਿਲ੍ਹੇ ਦੇ ਨਵੇਂ ਆਈ.ਐਸ.ਪੀ. ਮਨਜੀਤ ਕੌਰ (ISP Manjit Kaur) ਅਤੇ ਡੀ.ਐੱਸ.ਪੀ. ਸਰਵਣ ਸਿੰਘ ਬੱਲ (DSP Sarwan Singh Bal) ਨੇ ਜਨਤਾ ਨੂੰ ਟ੍ਰੈਫਿਕ ਦੇ ਨਿਯਮਾਂ (Traffic rules) ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਤਾਂ ਜੋ ਵੱਧ ਰਹੇ ਸੜਕੀ ਹਾਦਸਿਆ (Road accident) ਨੂੰ ਰੋਕਿਆ ਜਾ ਸਕੇ।