ਐਡਵੋਕੇਟ ਮਨਜੀਤ ਸਿੰਘ ਰਾਏ ਨਾਲ PM ਮੋਦੀ ਦੀ ਰੈਲੀ ਨੂੰ ਲੈ ਕੇ ਕੀਤੀ ਵਿਸ਼ੇਸ਼ ਗੱਲਬਾਤ - ਐਡਵੋਕੇਟ ਮਨਜੀਤ ਸਿੰਘ ਰਾਏ
ਫਿਰੋਜ਼ਪੁਰ: ਆਉਣ ਵਾਲੀ 5 ਜਨਵਰੀ ਨੂੰ PM ਨਰੇਂਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਤੋਂ ਪਹਿਲਾਂ ਹਲਕਾ ਜ਼ੀਰਾ ਤੋਂ ਬੀਜੇਪੀ ਦੀ ਟਿਕਟ ਦੇ ਦਾਅਵੇਦਾਰ ਐਡਵੋਕੇਟ ਮਨਜੀਤ ਸਿੰਘ ਰਾਏ ਨਾਲ ਵਿਸ਼ੇਸ਼ ਗੱਲਬਾਤ ਈਟੀਵੀ ਭਾਰਤ ਦੀ ਟੀਮ ਵੱਲੋਂ ਕੀਤੀ ਗਈ। ਇਸ ਮੌਕੇ ਐਡਵੋਕੇਟ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਪੀਐਮ ਮੋਦੀ ਫ਼ਿਰੋਜ਼ਪੁਰ ਵਿੱਚ ਲੋਕਾਂ ਦੀਆਂ ਸਿਹਤ ਸੰਬੰਧੀ ਮੁਸ਼ਕਲਾਂ ਨੂੰ ਵੇਖਦੇ ਹੋਏ ਪੀਜੀਆਈ ਸੈਟੇਲਾਈਟ 400 ਬੈੱਡ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਪੰਜਾਬ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਵਾਸਤੇ ਫ਼ਿਰੋਜ਼ਪੁਰ ਪਹੁੰਚ ਰਹੇ ਹਨ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਆਦਤ ਹੈ। ਜਿਸ ਚੀਜ਼ ਦਾ ਨੀਂਹ ਪੱਥਰ ਰੱਖਦੇ ਹਨ ਉਹ ਲੋਕਾਂ ਨੂੰ ਖੁਦ ਹੀ ਸਮਰਪਿਤ ਕਰਦੇ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਨਿਰੋਲ ਸਰਕਾਰ ਬਣੇਗੀ।