ਧਰਨਾ ਦੇ ਰਹੇ ਟਰੱਕ ਆਪ੍ਰੇਟਰਾਂ ਦੀਆਂ ਸਮੱਸਿਆਵਾਂ ਸੁਣਨ ਪੁੱਜੇ ਸਪੀਰਕ ਰਾਣਾ - truck operator protest
ਆਨੰਦਪੁਰ ਸਾਹਿਬ: ਦੀ ਕੀਰਤਪੁਰ ਸਾਹਿਬ ਟਰੱਕ ਆਪ੍ਰੇਟਰ ਕੋਆਪ੍ਰੇਟਿਵ ਟ੍ਰਾਂਸਪੋਰਟ ਸੁਸਾਇਟੀ ਲਿਮਟਿਡ ਵੱਲੋਂ ਮਾਲ ਦੀ ਢੋਅ ਢੁਆਈ ਦਾ ਕੰਮ ਨਾ ਮਿਲਣ ਕਾਰਨ ਬੀਤੀ 29 ਜੂਨ ਤੋਂ ਪਿੰਡ ਦੇਹਣੀ ਵਿਖੇ ਅਲਟਰਾ ਟੈਕ ਸੀਮੈਂਟ ਪਲਾਂਟ ਬਘੇਰੀ ਹਿਮਾਚਲ ਪ੍ਰਦੇਸ਼ ਵਿਰੁੱਧ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਜੋ ਕਿ ਹਾਲੇ ਤੱਕ ਵੀ ਜਾਰੀ ਹੈ। ਧਰਨਾ ਦੇ ਰਹੇ ਟਰੱਕ ਅਪਰੇਟਰਾਂ ਦੀ ਸਮੱਸਿਆ ਸੁਣਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਪਿੰਡ ਦੇਹਣੀ ਵਿਖੇ ਪਹੁੰਚੇ ਅਤੇ ਧਰਨਾ ਦੇ ਰਹੇ ਟਰੱਕ ਅਪਰੇਟਰਾਂ ਨੂੰ ਉਨ੍ਹਾਂ ਭਰੋਸਾ ਦੁਆਇਆ ਕਿ ਉਹ ਇਸ ਸੁਸਾਇਟੀ ਦੇ ਅੰਦਰ ਆਉਂਦੇ 70 ਪਿੰਡਾਂ ਦੇ 826 ਦੇ ਕਰੀਬ ਟਰੱਕਾਂ ਵਾਲਿਆਂ ਦੇ ਹੱਕ ਦੇ ਵਿੱਚ ਡੱਟ ਕੇ ਖੜ੍ਹੇ ਹਨ ਜੇ ਲੋੜ ਪਈ ਤਾਂ ਉਹ ਵੀ ਉਨ੍ਹਾਂ ਨਾਲ ਆ ਕੇ ਦਰੀ ਤੇ ਬੈਠਣ ਲਈ ਤਿਆਰ ਹਨ।