ਜਲੰਧਰ ਵਿੱਚ ਜਵਾਈ ਨੇ ਕੀਤਾ ਸਹੁਰੇ ਦਾ ਕਤਲ - ਕ੍ਰਾਈਮ ਖ਼ਬਰ
ਜਲੰਧਰ: ਪਿੰਡ ਨਿੱਜਰਾਂ ਵਿੱਚ ਜਵਾਈ ਨੇ ਆਪਣੇ ਸਹੁਰੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਸ ਦਾ ਕਤਲ ਕਰ ਦਿੱਤਾ। ਪੁਲਿਸ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ ਮ੍ਰਿਤਕ ਦੀ ਧੀ ਤੇ ਜਵਾਈ ਦਾ ਵਿਆਹ ਤੋਂ ਬਾਅਦ ਕਾਫ਼ੀ ਲੜਾਈ ਚਲ ਰਹੀ ਸੀ, ਜਿਸ ਤੋਂ ਬਾਅਦ ਜਦ ਮ੍ਰਿਤਕ ਆਪਣੇ ਪਿੰਡ ਦੀ ਪੰਚਾਇਤ ਲੈ ਕੇ ਮੁੰਡੇ ਵਾਲਿਆਂ ਕੋਲ ਰਾਜ਼ੀਨਾਮੇ ਲਈ ਗਿਆ ਤਾਂ ਰਾਜ਼ੀਨਾਮੇ ਦੌਰਾਨ ਹੋਈ ਲੜਾਈ ਵਿੱਚ ਜਵਾਈ ਨੇ ਆਪਣੇ ਹੀ ਸਹੁਰੇ ਦਾ ਕਤਲ ਕਰ ਦਿੱਤਾ।