ਖਾਲੜਾ 'ਚ ਸਰ ਛੋਟੂ ਰਾਮ ਦੀ ਯਾਦ ਨੂੰ ਤਾਜਾ ਕਰਦਿਆ ਮਨਾਇਆ ਗਿਆ ਇੱਕਜੁੱਟਤਾ ਦਿਹਾੜਾ - ਇੱਕਜੁੱਟਤਾ ਦਿਹਾੜਾ
ਤਰਨ ਤਾਰਨ:ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੁਰਸਾਹਿਬ ਸਿੰਘ, ਦਿਲਬਾਗ ਸਿੰਘ ਪਹੁਵਿੰਡ ਦੀ ਪ੍ਰਧਾਨਗੀ ਹੇਠ ਖਾਲੜਾ ਦਾਣਾ ਮੰਡੀ ਵਿਖੇ ਸਰ ਛੋਟੂ ਰਾਮ ਦੀ ਯਾਦ 'ਚ ਇੱਕਜੁੱਟਤਾ ਦਿਹਾੜਾ ਮਨਾਇਆ ਗਿਆ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਛੋਟੂ ਰਾਮ ਨੇ ਜੱਟਾਂ, ਜਾਟਾਂ 'ਤੇ ਮੁਸਲਿਮ ਭਾਈ ਚਾਰਿਆ ਨੂੰ ਇਕੱਠੇ ਕਰਕੇ ਸਿਕੰਦਰ ਹਯਾਤ ਅਤੇ ਫੈਜਲ ਹੁਸੈਨ ਦੀ ਕਮੇਟੀ ਬਣਾਕੇ 22 ਐਕਟ ਅੰਗਰੇਜ ਹਾਕਮਾਂ ਤੋਂ ਲਾਗੂ ਕਰਵਾਏ। ਇਸ 'ਚ ਕਰਜ਼ਾ ਮੁਆਫੀ ਦਾ ਕਾਨੂੰਨ ਵੀ ਸੀ। ਇਸ ਕਾਨੂੰਨ ਰਾਹੀ ਵਿਆਜ 'ਚ ਗਈ ਰਕਮ ਮੂਲ ਵਿੱਚ ਪੂਰੀ ਹੋਣ ਉੱਤੇ ਕਰਜਾ ਮੁਆਫ ਹੋ ਜਾਂਦਾ ਸੀ । ਕਿਸਾਨ ਰਾਹਤ ਫੰਡ ਕਾਇਮ ਕੀਤਾ ਗਿਆ ਤੇ ਇਸ ਫੰਡ ਨੂੰ ਲੋਕ ਭਲਾਈ ਦੇ ਕਾਰਜਾਂ ਲਈ ਵਰਤਿਆ। ਇਸ ਫੰਡ ਰਾਹੀਂ ਕਿਸਾਨਾਂ ਤੇ ਹੋਰਨਾਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਸੀ, ਉਹ ਸਾਰੀ ਉਮਰ ਲੋਕ ਹਿੱਤਾ ਲਈ ਲੜਦੇ ਰਹੇ।