ਜਲੰਧਰ 'ਚ ਕੁਝ ਇਸ ਤਰ੍ਹਾਂ ਨਜ਼ਰ ਆਇਆ ਸੂਰਜ ਗ੍ਰਹਿਣ - solar eclipse news
ਜਲੰਧਰ: ਅੱਜ ਸਾਲ 2020 ਦਾ ਪਹਿਲਾ ਸੂਰਜ ਗ੍ਰਹਿਣ ਹੈ ਜੋ ਪੂਰੇ 5 ਘੰਟੇ 48 ਮਿੰਟ ਦਾ ਹੋਵੇਗਾ ਪਰ ਭਾਰਤ 'ਚ ਸਿਰਫ਼ ਇਹ 3 ਘੰਟੇ 26 ਮਿੰਟ ਤੱਕ ਹੀ ਦਿਖਾਈ ਦੇਵੇਗਾ। ਜਲੰਧਰ 'ਚ ਵੀ ਸੂਰਜ ਗ੍ਰਹਿਣ ਸਾਫ਼ ਵਿਖਾਈ ਦੇ ਰਿਹਾ ਹੈ। ਸੂਰਜ ਗ੍ਰਹਿਣ ਦੌਰਾਨ ਬਜ਼ਾਰਾਂ 'ਚ ਲੋਕਾਂ ਦੀ ਭੀੜ ਘੱਟ ਹੀ ਵੇਖਣ ਨੂੰ ਮਿਲ ਰਹੀ ਹੈ। ਜ਼ਿਆਦਾਤਰ ਲੋਕ ਆਪਣੇ ਘਰ 'ਚ ਹੀ ਹਨ। ਜੇ ਮੌਸਮ ਦੀ ਗੱਲ ਕਰੀਏ ਤਾਂ ਸੂਰਜ ਦੇ ਤੇਜ਼ ਤਾਪ 'ਚ ਭਾਰੀ ਗਿਰਾਵਟ ਆਈ ਹੈ।