ਟਾਵਰ ’ਤੇ ਬੈਠੇ ਅਧਿਆਪਕ ਨੂੰ ਸਿੱਖਿਆ ਮੰਤਰੀ ਨੇ ਉਤਾਇਆ ਹੇਠਾਂ, ਦਿੱਤਾ ਇਹ ਭਰੋਸਾ... - ਅਧਿਆਪਕ ਨੂੰ ਸਿੱਖਿਆ ਮੰਤਰੀ ਨੇ ਉਤਾਇਆ ਹੇਠਾਂ
ਚੰਡੀਗੜ੍ਹ: ਪਿਛਲੇ 1 ਮਹੀਨੇ ਤੋਂ ਮੋਬਾਈਲ ਟਾਵਰ 'ਤੇ ਚੜ੍ਹੇ ਅਧਿਆਪਕ ਸੋਹਣ ਸਿੰਘ ਨੂੰ ਹੇਠਾਂ ਉਤਾਰਿਆ ਗਿਆ, ਈਟੀਟੀ ਅਧਿਆਪਕ ਸੋਹਣ ਸਿੰਘ ਨੂੰ ਉਤਾਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਖੁਦ ਪੁੱਜੇ ਸਨ। ਇਸ ਮੌਕੇ ਸੋਹਣ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਜਿਸ ਤੋਂ ਮਗਰੋਂ ਉਹ ਹੇਠਾਂ ਆਏ ਹਨ। ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਵਿਭਾਗ ਦੀ ਗਲਤੀ ਕਾਰਨ ਇਹ ਹੋਇਆ ਹੈ ਜਿਸ ਨੂੰ ਜਲਦ ਤੋਂ ਜਲਦ ਸੁਧਾਰ ਲਿਆ ਜਾਵੇਗਾ।