ਸਮਾਜ ਸੇਵੀ ਸੰਸਥਾ ਨੇ ਪੱਤਰਕਾਰਾਂ ਨੂੰ ਫੁੱਲ ਭੇਂਟ ਕਰ ਕੀਤਾ ਸਨਮਾਨਿਤ - bathinda latest news
ਬਠਿੰਡਾ: ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਫ਼ਾਈ ਕਰਮਚਾਰੀਆਂ, ਡਾਕਟਰਾਂ ਦੇ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ। ਉੱਥੇ ਹੀ ਡਾਇਮੰਡ ਵੈਲਫੇਅਰ ਸੁਸਾਇਟੀ ਦੀ ਪ੍ਰਬੰਧਕ ਵੀਨੂੰ ਗੋਇਲ ਨੇ ਪੱਤਰਕਾਰਾਂ ਨੂੰ ਫੁੱਲ ਭੇਂਟ ਕਰ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਸੈਲੂਟ ਦੇ ਕੇ ਧੰਨਵਾਦ ਕੀਤਾ। ਵੀਨੂੰ ਗੋਇਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ 4 ਮਹੱਤਵਪੂਰਨ ਅਦਾਰੇ ਕੰਮ ਕਰ ਹਨ ਸਫਾਈ ਕਰਮਚਾਰੀ, ਪੱਤਰਕਾਰ, ਡਾਕਟਰ ਤੇ ਸਿਹਤ ਵਿਭਾਗ। ਜੋ ਕਿ ਆਪਣੀ ਜਾਨ ਨੂੰ ਜੌਖ਼ਮ 'ਚ ਪਾ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵੀ ਪੱਤਰਕਾਰਾਂ ਦਾ ਸਨਮਾਨ ਕਰਨ ਤੇ ਉਨ੍ਹਾਂ ਦੇ ਲਈ ਵੀ ਕਿਸੇ ਨਾ ਕਿਸੇ ਸੁਵਿਧਾ ਦਾ ਪ੍ਰਬੰਧ ਕਰਨ।