ਮੰਦੀਪ ਮੰਨਾ ਨੇ ਨਵਜੋਤ ਸਿੱਧੂ 'ਤੇ ਰਾਸ਼ਨ ਵੰਡਣ ਨੂੰ ਲੈ ਕੇ ਰਾਜਨੀਤੀ ਕਰਨ ਦੇ ਲਾਏ ਦੋਸ਼ - ਸਿੱਧੂ ਉੱਤੇ ਰਾਸ਼ਨ ਵਿੱਚ ਹੇਰ-ਫੇਰ ਦੇ ਲਗਾਏ ਦੋਸ਼
ਅੰਮ੍ਰਿਤਸਰ: ਪੰਜਾਬ ਵਿੱਚ ਤਾਲਾਬੰਦੀ ਦੇ ਚੱਲਦਿਆਂ ਸਰਕਾਰ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵਲੋਂ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਮਾਜ ਸੇਵਕ ਮੰਦੀਪ ਸਿੰਘ ਮੰਨਾ ਨੇ ਨਵਜੋਤ ਸਿੰਘ ਸਿੱਧੂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਭੇਜੇ 6000 ਰਾਸ਼ਨਾਂ ਦੇ ਪੈਕੇਟ ਨੂੰ ਅੱਧਾ-ਅੱਧਾ ਕਰਕੇ 12000 ਪੈਕੇਟ ਬਣਾ ਕੇ ਲੋਕਾਂ ਵਿੱਚ ਵੰਡੇ ਹਨ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਸ਼ਨ ਵਾਲੇ ਪੈਕੇਟ 'ਤੇ ਲੱਗੀ ਫੋਟੋ ਵੀ ਉਤਾਰ ਦਿੱਤੀ, ਉਸ ਦੀ ਥਾਂ ਆਪਣੀ ਫੋਟੋ ਲਗਾ ਲਈ। ਨਵਜੋਤ ਸਿੰਘ ਸਿੱਧੂ ਦੇ ਹਲਕੇ ਵਿੱਚ ਰਾਸ਼ਨ ਵੰਡਦੇ ਹੋਏ ਮੰਦੀਪ ਸਿੰਘ ਮੰਨਾ ਨੇ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ।