ਡੀਸੀ ਤੇ ਐਸਐਸਪੀ ਦੇ ਦਫ਼ਤਰ 'ਚ ਉਡਾਈਆਂ ਗਈਆਂ 'ਸਮਾਜਿਕ ਦੂਰੀ' ਦੀਆਂ ਧੱਜੀਆਂ - ਡਿਪਟੀ ਕਮਿਸ਼ਨਰ ਦਫ਼ਤਰ
ਕਪੂਰਥਲਾ: ਕੋਰੋਨਾ ਵਾਇਰਸ ਨੂੰ ਲੈ ਕੇ ਚੱਲ ਰਹੇ ਲੌਕਡਾਊਨ ਦੌਰਾਨ ਸੋਸ਼ਲ ਡਿਸਟੈਂਸ ਲਈ ਸਰਕਾਰ ਤੇ ਪ੍ਰਸ਼ਾਸਨ ਬੇਸ਼ਕ ਵੱਡੇ-ਵੱਡੇ ਦਾਅਵੇ ਕਰਦੇ ਹੋਣ ਪਰ ਕਪੂਰਥਲਾ ਵਿੱਚ ਇਨ੍ਹਾਂ ਦਾਅਵਿਆਂ ਦੀ ਧੱਜੀਆਂ ਉਡਾਈਆਂ ਗਈਆਂ। ਦੱਸ ਦਈਏ, ਇਹ ਸਭ ਕਿਸੇ ਬਜ਼ਾਰ ਵਿੱਚ ਨਹੀਂ, ਬਲਕਿ ਜ਼ਿਲ੍ਹਾਂ ਪ੍ਰਸ਼ਾਸਨ ਹੈੱਡ ਕੁਆਰਟਰ ਮਤਲਬ ਡਿਪਟੀ ਕਮਿਸ਼ਨਰ ਦਫ਼ਤਰ ਤੇ ਪੁਲਿਸ ਮੁਖੀ ਦਫ਼ਤਰ ਵਿੱਚ ਅਧਿਕਾਰੀਆਂ ਦੀ ਮਜੌਦਗੀ ਵਿੱਚ ਹੋਇਆ।