ਹਸਪਤਾਲ ਦੇ ਉਦਘਾਟਨ ਦੌਰਾਨ ਸ਼ੋਸ਼ਲ ਡਿਸਟੈਂਸਿੰਗ ਦੀਆਂ ਉਡਾਈਆਂ ਗਈਆਂ ਧੱਜੀਆਂ - ਕੋਰੋਨਾ ਮਹਾਂਮਾਰੀ
ਖੰਨਾ: ਦੋਰਾਹਾ ਸ਼ਹਿਰ ਵਿੱਚ ਵੀ 9 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਹਸਪਤਾਲ ਦਾ ਅੱਜ ਉਦਘਾਟਨ ਸਮਾਰੋਹ ਕੀਤਾ ਗਿਆ। ਜਿਸ ਵਿੱਚ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਸਰਕਾਰੀ ਹਸਪਤਾਲਾਂ ਵਿੱਚ ਡਿਲਿਵਰੀ ਕੇਸਾਂ ਦੀ ਫੀਸ ਲੈਣ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਹੁਣ ਫ਼ੀਸ ਨਹੀਂ ਲਈ ਜਾਂਦੀ, ਇਸ ਦੇ ਉਲਟ ਉਨ੍ਹਾਂ ਨੂੰ ਪੈਸੇ ਦਿੱਤੇ ਜਾਂਦੇ ਹਨ। ਇਸ ਉਦਘਾਟਨ ਸਮਾਰੋਹ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਰੱਜ ਕੇ ਧੱਜਿਆਂ ਉਡਾਈਆਂ ਗਈਆਂ।