ਵਿਸ਼ਵ ਸਾਈਕਲ ਦਿਹਾੜਾ ਮੌਕੇ ਪੰਜਾਬ ਪੁਲਿਸ ਨੇ ਸੋਸ਼ਲ ਡਿਸਟੈਂਸ ਦੀਆਂ ਉਡਾਈਆਂ ਧੱਜੀਆਂ
ਪਟਿਆਲਾ: ਬੁੱਧਵਾਰ ਨੂੰ ਵਿਸ਼ਵ ਸਾਈਕਲ ਦਿਹਾੜੇ ਮੌਕੇ ਪੰਜਾਬ ਪੁਲਿਸ ਪਟਿਆਲਾ ਵੱਲੋਂ ਸਵੇਰੇ 6 ਵਜੇ ਸਾਈਕਲ ਰੈਲੀ ਕੱਢੀ ਗਈ। ਜਿਸ 'ਚ 125 ਦੇ ਕਰੀਬ ਮੁਲਾਜ਼ਮਾਂ ਨੇ ਹਿੱਸਾ ਲਇਆ। ਇਸ ਸਾਈਕਲ ਰੈਲੀ ਨੂੰ ਐਸਐਸਪੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠਾਂ ਕੱਢਿਆ ਗਿਆ। ਇਸ ਸਾਈਕਲ ਰੈਲੀ 'ਚ ਪਟਿਆਲਾ ਦੇ ਸਾਰੇ ਐਸਪੀ, ਡੀਐਸਪੀ ਤੇ ਐਸਐਚਓ ਅਤੇ ਕਾਂਸਟੇਬਲ ਵੀ ਸ਼ਾਮਿਲ ਰਹੇ। ਇਸ ਰੈਲੀ ਦੇ ਸਮਾਪਤ ਹੋਣ ਤੋਂ ਬਾਅਦ ਪੁਲਿਸ ਲਾਈਨ ਦੇ ਅੰਦਰ ਆਯੋਜਨ ਕੀਤਾ ਗਿਆ। ਉਨ੍ਹਾਂ ਨੂੰ ਮਨਦੀਪ ਸਿੰਘ ਸਿੱਧੂ ਵੱਲੋਂ ਸੰਬੋਧਨ ਕੀਤਾ ਗਿਆ। ਸੰਬੋਧਨ ਕਰਦੇ ਸਮੇਂ ਪ੍ਰਸ਼ਾਸਨ 'ਚ ਸੋਸ਼ਲ ਡਿਸਟੈਂਸ ਨਾਮ ਦੀ ਕੋਈ ਚੀਜ ਦਿਖਾਈ ਨਹੀਂ ਦਿੱਤੀ ਗਈ।