ਸਮਾਜ ਸੇਵੀ ਨੇ ਅਕਾਲੀ ਆਗੂ ਤਲਬੀਰ ਗਿੱਲ ’ਤੇ ਸਾਧੇ ਨਿਸ਼ਾਨੇ - Social activists target Akali leader Talbir Gill
ਅੰਮ੍ਰਿਤਸਰ: ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਸਮਾਜ ਸੇਵੀ ਸੰਸਥਾ ਵੱਲੋਂ ਅੰਮ੍ਰਿਤਸਰ ਦੇ ਤਰਨਤਾਰਨ ਰੋਡ ’ਤੇ ਨਿੱਜੀ ਹੋਟਲ ਵਿੱਚ ਹੈਂਡੀਕੈਪ ਲੋਕਾਂ ਨੂੰ ਸਾਈਕਲ ਵੰਡ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਮਸਲੇ ਨੂੰ ਲੈਕੇ ਸਮਾਜ ਸੇਵੀ ਸੰਸਥਾ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੂੰ ਆੜੇ ਹੱਥੀਂ ਲਿਆ ਗਿਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਪ੍ਰੋਗਰਾਮ ਕਾਫੀ ਦਿਨਾਂ ਤੋਂ ਇੱਥੇ ਹੋਣ ਦਾ ਤੈਅ ਹੋਇਆ ਸੀ ਅਤੇ ਇਸ ਸਬੰਧੀ ਸਾਡੇ ਕੋਲੋਂ ਕਮਿਸ਼ਨਰ ਵੱਲੋਂ ਮਨਜ਼ੂਰੀ ਵੀ ਮਿਲੀ ਸੀ ਅਤੇ ਸਾਨੂੰ ਚੋਣ ਜ਼ਾਬਤਾ ਲੱਗਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਉੁਨ੍ਹਾਂ ਦੇ ਪ੍ਰੋਗਰਾਮ ਵਿੱਚ ਪਹੁੰਚ ਕੇ ਉਨ੍ਹਾਂ ਦਾ ਪ੍ਰੋਗਰਾਮ ਖਰਾਬ ਕੀਤਾ ਤੇ ਉਨ੍ਹਾਂ ਦੇ ਟਰੱਕਾਂ ਨੂੰ ਜ਼ਬਤ ਕਰਵਾਇਆ ਗਿਆ ਹੈ। ਸਮਾਜ ਸੇਵੀ ਆਗੂ ਨੇ ਦੱਸਿਆ ਕਿ ਇਸ ਨਾਲ ਇੱਕ ਦਿਨ ਦਾ ਉਨ੍ਹਾਂ ਦਾ ਕਾਫ਼ੀ ਵੱਡਾ ਨੁਕਸਾਨ ਹੋਇਆ ਅਤੇ ਟਰੱਕਾਂ ਦਾ ਕਿਰਾਇਆ ਵੀ ਸਮਾਜ ਸੇਵੀ ਸੰਸਥਾ ਨੂੰ ਹੁਣ ਭੁਗਤਣਾ ਪਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਤਲਬੀਰ ਗਿੱਲ ਵੱਲੋਂ ਉਨ੍ਹਾਂ ਦੇ ਟਰੱਕ ਜ਼ਬਤ ਕਰਵਾ ਕੇ ਅੰਗਹੀਣ ਵਿਅਕਤੀਆਂ ਨੂੰ ਟਰਾਈਸਾਈਕਲ ਨਹੀਂ ਲੈਣ ਦਿੱਤੇ ਗਏ ਹੁਣ ਤਲਬੀਰ ਗਿੱਲ ਨੂੰ ਅੰਗਹੀਣ ਵਿਅਕਤੀਆਂ ਦੀ ਹਾਂਅ ਲੱਗੇਗੀ।