ਪੁਲਿਸ ਵੱਲੋਂ ਸਨੈਚਰ ਕਾਬੂ - ਮੋਬਾਈਲ
ਜਲੰਧਰ: ਪੁਲਿਸ ਨੇ ਇੱਕ ਸਨੈਚਰ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। ਇਸ ਵਿਅਕਤੀ ਕੋਲੋਂ ਮੋਬਾਈਲ ਅਤੇ ਇੱਕ ਮੋਟਰਸਾਈਕਲ (Motorcycles) ਬਰਾਮਦ ਕੀਤਾ ਹੈ। ਇਸ ਬਾਰੇ ਪੁਲਿਸ ਅਧਕਾਰੀ ਮੁਕੇਸ਼ ਕੁਮਾਰ ਦਾ ਕਹਿਣਾ ਹੈ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੰਨੀ ਪੁੱਤਰ ਸੁਰਜੀਤ ਸਿੰਘ ਵਾਸੀ ਅਜੀਤ ਨਗਰ ਵਜੋ ਹੋਈ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ ਅਤੇ ਇਸਦਾ ਦੂਜਾ ਸਾਥੀ ਗ੍ਰਿਫ਼ਤਾਰ ਕਰਨਾ ਬਾਕੀ ਹੈ।