ਘਰ ’ਤੇ ਸੱਪ ਨੇ ਕੀਤਾ ਕਬਜਾ, ਇਸ ਤਰ੍ਹਾਂ ਛੁਡਾਈ ਜਾਨ, ਦੇਖੋ ਵੀਡੀਓ - ਘਰ ’ਤੇ ਸੱਪ ਨੇ ਕੀਤਾ ਕਬਜਾ
ਤਰਨਤਾਰਨ: ਜ਼ਿਲ੍ਹਾ ਤਰਨਤਾਰਨ (Tarntarn) ਦੇ ਪਿੰਡ ਡੱਲ ਦੇ ਇੱਕ ਘਰ ਵਿੱਚ ਪਿਛਲੇ ਚਾਰ ਪੰਜ ਦਿਨ ਤੋਂ ਤੋਂ ਸੱਪ ਨੇ ਕਬਜ਼ਾ ਕੀਤਾ ਹੋਇਆ ਸੀ। ਜਿਸ ਕਰਕੇ ਪਰਿਵਾਰ ਦੇ ਮੈਂਬਰਾਂ ਦੇ ਮਨ ਵਿੱਚ ਬਹੁਤ ਸਹਿਮ ਅਤੇ ਡਰ ਸੀ। ਪਰਿਵਾਰਕ ਮੈਂਬਰ ਦੇ ਦੱਸਣ ਮੁਤਾਬਕ ਉਹਨਾਂ ਰੋਟੀ ਵੀ ਨਹੀਂ ਖਾਧੀ। ਪਰਿਵਾਰ ਵੱਲੋਂ ਸੱਪ ਨੂੰ ਫੜ੍ਹਨ ਲਈ ਬ੍ਰਰਮਚਾਰੀ ਸੱਪਾਂ ਵਾਲੇ ਨੂੰ ਬੁਲਾਇਆ ਗਿਆ। ਉਨ੍ਹਾਂ ਵੱਲੋਂ ਸੱਪ ਨੂੰ ਫੜ੍ਹ ਲਿਆ ਗਿਆ ਹੈ। ਸੱਪ ਫੜ੍ਹੇ ਜਾਣ 'ਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਹੁਣ ਪਰਿਵਾਰ 'ਚ ਮਾਹੌਲ ਖ਼ੁਸ਼ਨੁਮਾ ਹੈ। ਇਸੇ ਦੌਰਾਨ ਬ੍ਰਰਮਚਾਰੀ ਸੱਪਾਂ ਵਾਲੇ ਨੇ ਸੱਪ ਦੀ ਨਸਲ ਬਾਬਤ ਵੀ ਜਾਣਕਾਰੀ ਦਿੱਤੀ।