ਸੁਖਨਾ ਝੀਲ 'ਤੇ ਮਿਲਿਆ ਸੱਪ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਚੰਡੀਗੜ੍ਹ: ਸੁਖਨਾ ਝੀਲ ਦੇ ਨੇੜੇ ਇੱਕ ਰੈਸਟੋਰੈਂਟ ਦੇ ਕੋਲੋਂ ਸੱਪ ਮਿਲਣ ਨਾਲ ਲੋਕਾਂ ਵਿੱਚ ਸਨਸਨੀ ਫ਼ੈਲ ਗਈ, ਜਿਸ ਤੋਂ ਬਾਅਦ ਪੁਲਿਸ ਚੌਕੀ ਦੇ ਏਐਸਆਈ ਨੇ ਰੈਸਟੋਰੈਂਟ ਸੱਪ ਨੂੰ ਫੜ੍ਹ ਕੇ ਜੰਗਲੀ ਖੇਤਰ 'ਚ ਛੱਡ ਦਿੱਤਾ। ਦੱਸ ਦੇਈਏ ਕਿ ਸੁਖਨਾ ਝੀਲ ਕੋਲ ਜੰਗਲ ਜ਼ਿਆਦਾ ਹੋਣ ਕਾਰਨ ਸੱਪਾਂ ਨੂੰ ਅਕਸਰ ਨੇੜਲੇ ਇਲਾਕਿਆਂ ਵਿੱਚ ਘੁੰਮਦਿਆਂ ਦੇਖਿਆ ਜਾਂਦਾ ਹੈ।