ਪੁਲਿਸ ਵਲੋਂ 5 ਨਸ਼ਾ ਤਸਕਰ ਭਾਰਤ-ਪਾਕਿ ਸਰਹੱਦ ਨੇੜੇ ਕੀਤੇ ਗਏ ਗ੍ਰਿਫ਼ਤਾਰ - ਫਰੀਦਕੋਟ ਜੇਲ੍ਹ ਵਿੱਚ
ਗੁਰਦਾਸਪੁਰ: ਬਟਾਲਾ ਦੇ ਅਧੀਨ ਆਉਂਦੇ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਭਾਰਤ ਪਾਕਿਸਤਾਨ ਬਾਰਡਰ ਦੇ ਨਜਦੀਕ ਸਮਗਲਿੰਗ ਕਰਨ ਦੀ ਫਿਰਾਕ ’ਚ ਬੈਠੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਿਰੋਹ ਸਬੰਧੀ ਪੁਲਿਸ ਅਧਕਾਰੀਆਂ ਨੇ ਦਾਅਵਾ ਕੀਤਾ ਕਿ ਇਹਨਾਂ ਸਮਗਲਰਾਂ ਦੇ ਸਬੰਧ ਫਰੀਦਕੋਟ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਕੈਦੀ ਦੇ ਨਾਲ ਹਨ। ਉਹ ਕੈਦੀ ਜੇਲ ਚ ਬੈਠਾ ਨਸ਼ੇ ਦਾ ਨੈੱਟਵਰਕ ਚਲਾ ਰਿਹਾ ਹੈ। ਜਦਕਿ ਪੁਲਿਸ ਵਲੋਂ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਪੁਲਿਸ ਰਿਮਾਂਡ ’ਤੇ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਪੁਛਪੜਤਾਲ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ |