ਪੰਜਾਬ

punjab

By

Published : Jan 16, 2021, 6:51 PM IST

ETV Bharat / videos

ਫ਼ਤਹਿਗੜ੍ਹ ਸਾਹਿਬ ’ਚ ਐਸਐਮਓ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ

ਫ਼ਤਹਿਗੜ੍ਹ ਸਾਹਿਬ: ਸ਼ਹਿਰ ’ਚ ਕੋਰੋਨਾ ਤੋਂ ਬਚਾਅ ਲਈ ਸ਼ਨੀਵਾਰ ਨੂੰ ਵੈਕਸੀਨੇਸ਼ਨ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਵੱਲੋਂ ਕੀਤੀ ਗਈ। ਇਸ ਮੌਕੇ ਵੈਕਸੀਨ ਦਾ ਸਭ ਤੋਂ ਪਹਿਲਾ ਟੀਕਾ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਦੀਪ ਸਿੰਘ ਨੇ ਲਗਵਾਇਆ। ਇਸ ਦੌਰਾਨ ਡੀਸੀ ਅਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ ਕਿ ਵੈਕਸੀਨ ਲੋਕਾਂ ਦੇ ਭਲੇ ਲਈ ਬਣਾਈ ਗਈ ਹੈ। ਸੋ, ਸਾਨੂੰ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈ, ਜੇਕਰ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਜਾਂ ਦਿੱਕਤ ਹੈ ਤਾਂ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ।

ABOUT THE AUTHOR

...view details