ਅੰਮ੍ਰਿਤਸਰ 'ਚ ਵਿਦਿਆਰਥੀਆਂ ਨੂੰ ਸਮਾਰਟ ਕੂਨੈਕਟ ਸਕੀਮ ਤਹਿਤ ਵੰਡੇ ਗਏ ਸਮਾਰਟਫੋਨ - ਵਿਦਿਰਥੀਆਂ ਨੂੰ ਸਮਾਰਟ ਕੂਨੈਕਟ ਸਕੀਮ ਤਹਿਤ ਵੰਡੇ ਗਏ ਸਮਾਰਟਫੋਨ
ਅੰਮ੍ਰਿਤਸਰ :ਸਮਾਰਟ ਕੂਨੈਕਟ ਸਕੀਮ ਦੇ ਦੂਜੇ ਪੜਾਅ ਤਹਿਤ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਪੰਜਾਬ ਭਰ 'ਚ ਵਿਦਿਆਰਥੀਆਂ ਨੂੰ ਕੁੱਲ 80 ਹਜ਼ਾਰ ਸਮਾਰਟ ਫੋਨ ਵੰਡੇ ਗਏ। ਇਸੇ ਕੜੀ 'ਚ ਇਥੋਂ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਸਰਕਾਰੀ ਸਕੂਲ ਛੇਹਰਟਾ ਵਿਖੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ। ਇਸ ਬਾਰੇ ਦੱਸਦੇ ਹੋਏ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਸੂਕਲਾਂ 'ਚ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾ ਚੁੱਕੇ ਹਨ। ਇਸ ਨਾਲ ਬੱਚੇ ਆਪਣੀ ਆਨਲਾਈਨ ਪੜ੍ਹਾਈ ਜਾਰੀ ਰੱਖ ਸਕਣਗੇ। ਉਨ੍ਹਾਂ ਸਮਾਰਟ ਫੋਨ ਨੂ ਇੱਕ ਆਨਲਾਈਨ ਬੈਗ ਦੱਸਦੇ ਹੋਏ ਵਿਦਿਆਰਥੀਆਂ ਲਈ ਮਦਦਗਾਰ ਦੱਸਿਆ। ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਮੋਬਾਈਲ ਫੋਨ ਦੇ ਗ਼ਲਤ ਪ੍ਰਯੋਗ ਤੋਂ ਬਚਣ ਦੀ ਗੱਲ ਕਹੀ।