ਗੜ੍ਹਸ਼ੰਕਰ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਫ਼ਤਿਹ ਮਾਰਚ ਕੀਤਾ
ਗੜ੍ਹਸ਼ੰਕਰ: ਖੇਤੀਬਾੜੀ ਵਿਰੋਧੀ ਕਾਨੂੰਨਾਂ (Anti farming acts) ਦੇ ਖਿਲਾਫ਼ ਜਿਥੇ ਦੇਸ਼ ਦਾ ਅੰਨਦਾਤਾ ਪਿਛਲੇ ਇੱਕ ਸਾਲ ਤੋਂ ਵੀ ਜਿਆਦਾ ਸਮੇਂ ਤੋਂ ਸੰਯੁਕਤ ਕਿਸਾਨ ਮੋਰਚੇ (SKM) ਦੀ ਅਗਵਾਈ ਹੇਠ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਿਹਾ ਸੀ ਅਤੇ ਦੁਨੀਆਂ ਦੇ ਸਭ ਤੋਂ ਲੰਮੇ ਚੱਲੇ ਇਸ ਘੋਲ ਵਿੱਚ ਆਖਰ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ ਤੇ ਕੇਂਦਰ ਸਰਕਾਰ ਨੇ ਤਿੰਨੋਂ ਖੇਤੀਬਾੜੀ ਕਾਨੂੰਨ ਵਾਪਸ ਲੈ ਕੇ ਬਾਕੀ ਰਹਿੰਦੀਆਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆ। ਇਸ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਗੜ੍ਹਸ਼ੰਕਰ ਵਿਖੇ ਜੀਓ ਦਫਤਰ ਤੋਂ ਸ਼ਹਿਰ ਦੇ ਬੰਗਾ ਚੌਂਕ ਤੱਕ ਫਤਹਿ ਮਾਰਚ ਕੱਢਿਆ ਗਿਆ (Fateh march held)। ਇਸ ਮੌਕੇ ਕਿਸਾਨ (Kisan Morcha) ਆਗੂਆਂ ਨੇ ਲੱਡੂ ਵੰਡ ਕੇ ਭੱਗੜੇ ਪਾਕੇ ਖੁਸ਼ੀ ਮਨਾਈ (Kisan leaders celebrated victory)। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਦਰਸ਼ਨ ਸਿੰਘ ਮੱਟੂ ਵਲੋਂ ਸੰਘਰਸ਼ ਦੀ ਜਿੱਤ (Victory of protest) ਦੀ ਵਧਾਈ ਦਿੰਦਿਆਂ ਕਿਹਾ ਕਿ ਦੁਨੀਆਂ ਦੇ ਸਭ ਤੋਂ ਲੰਮੇ ਚੱਲੇ ਇਸ ਸੰਘਰਸ਼ ਵਿਚ 700 ਤੋਂ ਵੀ ਜਿਆਦਾ ਕਿਸਾਨ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰੁੱਖ ਕਾਰਨ ਇਨ੍ਹਾਂ ਲੰਮਾ ਸੰਘਰਸ਼ ਚੱਲਿਆ। ਉਨ੍ਹਾਂ ਕਿਸਾਨੀ ਜਿੱਤ ਦੀ ਵਧਾਈ ਦਿੰਦਿਆਂ ਦੁਕਾਨਦਾਰਾਂ ਨੂੰ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ।ਇਸ ਮੌਕੇ ਚੌਧਰੀ ਅੱਛਰ ਸਿੰਘ ਨੇ ਬਾਖੂਬੀ ਸਟੇਜ ਸਕੱਤਰ ਦੀ ਭੁਮਿਕਾ ਨਿਭਾਈ।