ਕੋਟਕਪੂਰਾ ਗੋਲੀਕਾਂਡ: ਐਸਐਚਓ ਗੁਰਦੀਪ ਪੰਧੇਰ ਦਾ ਮੁੜ ਪੁਲਿਸ ਰਿਮਾਂਡ ਲੈਣ ਲਈ ਸਿੱਟ ਨੇ ਅਦਾਲਤ 'ਚ ਦਿੱਤੀ ਅਰਜ਼ੀ - ਬਹਿਬਲ ਕਲਾਂ ਗੋਲੀਕਾਂਡ
ਫ਼ਰੀਦਕੋਟ: ਕੋਟਕਪੂਰਾ ਗੋਲੀਕਾਂਡ ਵਿੱਚ ਸਿੱਟ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕੋਟਕਪੂਰਾ ਦੇ ਤੱਤਕਾਲੀ ਐਸਐਸਓ ਗੁਰਦੀਪ ਸਿੰਘ ਦੀਆਂ ਮੁਸ਼ਕਿਲਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਟ ਵੱਲੋਂ ਮਾਨਯੋਗ ਅਦਾਲਤ ਵਿੱਚ ਇੱਕ ਅਰਜ਼ੀ ਦਾਖ਼ਲ ਕਰ ਕੇ ਗੁਰਦੀਪ ਸਿੰਘ ਪੰਧੇਰ ਦਾ ਮੁੜ ਪੁਲਿਸ ਰਿਮਾਂਡ ਲੈਣ ਦੀ ਮੰਗ ਕੀਤੀ ਗਈ ਹੈ, ਜਿਸ 'ਤੇ ਅਦਾਲਤ ਵੱਲੋਂ 3 ਜੁਲਾਈ ਨੂੰ ਸੁਣਵਾਈ ਹੋਣੀ ਹੈ।