ਸਿਰਸਾ ਦੀ ਪਾਕਿ ਨੂੰ ਅਪੀਲ, 31 ਕੁੜੀਆਂ ਨੂੰ ਘਰ ਵਾਪਸ ਭੇਜਿਆ ਜਾਵੇ - ਮਨਜਿੰਦਰ ਸਿੰਘ ਸਿਰਸਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ 'ਚ ਘੱਟ ਗਿਣਤੀ ਦੀਆਂ 31 ਕੁੜੀਆਂ ਦੀ ਟਵਿੱਟਰ 'ਤੇ ਇੱਕ ਲਿਸਟ ਜਾਰੀ ਕੀਤੀ ਹੈ। ਇਨ੍ਹਾਂ ਕੁੜੀਆਂ ਨੂੰ ਪਿਛਲੇ 3 ਮਹੀਨਿਆਂ 'ਚ ਅਗਵਾ ਕੀਤਾ ਗਿਆ ਅਤੇ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ। ਸਿਰਸਾ ਨੇ ਹੁਣ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕਰਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਪੜਤਾਲ ਕਰਨ ਦੀ ਅਪੀਲ ਕੀਤੀ ਹੈ। ਇਸ ਤੌਂ ਇਲਾਵਾ ਉਨ੍ਹਾਂ ਭਾਰਤ ਸਰਕਾਰ ਨੂੰ ਇਸ ਮੁੱਦੇ 'ਤੇ ਪਾਕਿਸਤਾਨ ਦਾ ਧਿਆਨ ਦਵਾਉਣ ਦੀ ਗੱਲ ਆਖੀ ਹੈ।