ਸਿੰਘੂ ਕਤਲ ਮਾਮਲਾ: ਲਖਬੀਰ ਸਿੰਘ ਦਾ ਚੁੱਪ ਚਪੀਤੇ ਹੋਇਆ ਅੰਤਿਮ ਸਸਕਾਰ - ਚੁੱਪ ਚਪੀਤੇ
ਤਰਨਤਾਰਨ: ਸਿੰਘੂ ਬਾਰਡਰ ਤੇ ਹੋਈ ਕਥਿਤ ਬੇਅਦਬੀ ਨੂੰ ਲੈ ਕੇ ਨਿਹੰਗ ਸਿੰਘਾਂ ਵਲੋਂ ਕਤਲ ਕੀਤੇ ਗਏ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਬੀਤੀ ਰਾਤ ਕਰੀਬ 9 ਵਜੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਵਿੱਚ ਕਾਹਲੀ ਕਾਹਲੀ ਵਿੱਚ ਕਰ ਦਿੱਤਾ ਗਿਆ। ਉਸ ਦੀ ਮ੍ਰਿਤਕ ਦੇਹ ਲਿਆਉਣ ਵਾਲੀ ਐਂਬੂਲੈਂਸ ਸਿੱਧੇ ਸ਼ਮਸ਼ਾਨ ਘਾਟ ਪੁੱਜੀ ਅਤੇ ਪੌਲੀਥੀਨ ਵਿਚ ਲਪੇਟੀ ਦੇਹ ਪਰਿਵਾਰ ਵਾਲਿਆਂ ਨੂੰ ਵੀ ਦਿਖਾਈ ਨਹੀਂ ਗਈ। ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ ਨੇ ਆਪਣੇ ਮ੍ਰਿਤਕ ਪਤੀ ਦਾ ਮੂੰਹ ਦੇਖਣ ਦਾ ਯਤਨ ਵੀ ਬਾਰ ਬਾਰ ਕੀਤਾ, ਪਰ ਉਹ ਵੀ ਸਫ਼ਲ ਨਹੀ ਹੋ ਸਕੀ। ਪਿੰਡ ਵਾਲਿਆਂ ਦੇ ਵਿਰੋਧ ਨੂੰ ਦੇਖਦਿਆਂ ਹੀ ਸ਼ਾਇਦ ਅੰਤਿਮ ਸੰਸਕਾਰ ਕਰਨ ਵਿਚ ਕਾਹਲੀ ਕੀਤੀ ਗਈ। Cਇਸ ਮੌਕੇ ਅਰਦਾਸ ਵੀ ਨਹੀਂ ਕੀਤੀ ਗਈ ਅਤੇ ਅੰਤਿਮ ਸੰਸਕਾਰ ਕਰਨ ਵੇਲੇ ਲਾਸ਼ ਤੇ ਡੀਜ਼ਲ ਪਾਇਆ ਗਿਆ ਤਾਂ ਕਿ ਜਲਦੀ ਸੰਸਕਾਰ ਹੋ ਸਕੇ। ਇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸ ਪਿੰਡ ਅਤੇ ਆਲੇ ਦੁਆਲੇ ਦੀ ਸਥਿਤੀ ਕਿੰਨੀ ਵਿਸਫੋਟਕ ਬਣੀ ਹੋਈ ਸੀ। ਇਸ ਮੌਕੇ ਇਕੱਤਰ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਜੇਕਰ ਲਖਬੀਰ ਸਿੰਘ ਨੇ ਬੇਅਦਬੀ ਕੀਤੀ ਹੈ ਤਾਂ ਉਸਦੀ ਕੋਈ ਵੀਡੀਓ ਸਾਨੂੰ ਜਰੂਰ ਦਿਖਾਈ ਜਾਵੇ।