ਗਾਇਕ ਮੀਕਾ ਸਿੰਘ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਹੋਏ ਨਤਮਸਤਕ - Singer Mika Singh
ਅੰਮ੍ਰਿਤਸਰ: ਨਾਮੀ ਗਾਇਕ ਮੀਕਾ ਸਿੰਘ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਅਰਦਾਸ ਕੀਤੀ ਕੀ ਜਲਦ ਤੋਂ ਜਲਦ ਦੇਸ਼ 'ਚ ਕੋਵਿਡ-19 ਖ਼ਤਮ ਹੋਵੇ ਅਤੇ ਦੇਸ਼ ਦੇ ਹਾਲਾਤ ਸਹੀ ਹੋਣ ਤਾਂ ਜੋ ਹਰ ਕੋਈ ਆਪਣੇ ਕੰਮਾਂ 'ਤੇ ਵਾਪਸ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦੇ ਹਨ ਅਤੇ ਆਪਣੇ ਸ਼ੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਲਗਾਤਾਰ ਸਹਿਯੋਗ ਵੀ ਕਰ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ।