Assembly Elections 2022: ਪੰਜਾਬ ਲੋਕ ਕਾਂਗਰਸ ’ਚ ਸ਼ਾਮਲ ਹੋਣ ਨੂੰ ਲੈ ਕੇ ਗਾਇਕ ਬੂਟਾ ਮੁਹੰਮਦ ਦਾ ਸਪੱਸ਼ਟੀਕਰਨ - Punjab Lok Congress
ਚੰਡੀਗੜ੍ਹ: 2022 ਵਿਧਾਨ ਸਭਾ ਚੋਣਾਂ (Assembly Elections 2022) ਤੋਂ ਪਹਿਲਾਂ ਪੰਜਾਬ ਦਾ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਪੰਜਾਬੀ ਗਾਇਕ ਬੂਟਾ ਮੁਹੰਮਦ ਪਿਛਲੇ ਦਿਨੀਂ ਬੀਜੇਪੀ ਵਿੱਚ ਸ਼ਾਮਿਲ ਹੋਏ। ਉਨ੍ਹਾਂ ਦੇ ਬੀਜੇਪੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇੱਕ ਤਸਵੀਰ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਬੂਟਾ ਮੁਹੰਮ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਚੱਲੀ ਚਰਚਾ ਤੋਂ ਬਾਅਦ ਗਾਇਕ ਬੂਟਾ ਮੁਹੰਮਦ ਦਾ ਸਪੱਸ਼ਟੀਕਰਨ ਦਾ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀ ਨੂੰ ਪੰਜਾਬ ਲੋਕ ਕਾਂਗਰਸ ਪਾਰਟੀ ਜੁਆਇਨ ਕਰਵਾਈ ਹੈ ਤੇ ਖੁਦ ਬੀਜੇਪੀ ਵਿੱਚ ਹੀ ਹਨ।
Last Updated : Dec 15, 2021, 11:47 AM IST