ਕੋਵਿਡ-19: 'ਬੁਲੇਟ' 'ਤੇ ਲਾੜਾ ਵਿਆਹ ਕੇ ਲਿਆਇਆ ਲਾੜੀ, ਪੁਲਿਸ ਨੇ ਕੀਤਾ ਸਵਾਗਤ - ਲਹਿਰਾਗਾਗਾ ਤੋਂ ਖ਼ਬਰ
ਲਹਿਰਾਗਾਗਾ: ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਤਾਲਾਬੰਦੀ ਹੋਈ ਪਈ ਹੈ ਜਿਸ ਦੇ ਚਲਦਿਆਂ ਲੋਕ ਸਾਦਾ ਵਿਆਹ ਕਰਵਾ ਰਹੇ ਹਨ। ਅਜਿਹਾ ਇੱਕ ਵਿਆਹ ਲਹਿਰਾਗਾਗਾ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਲਾੜਾ ਆਪਣੀ ਲਾੜੀ ਨੂੰ 'ਬੁਲੇਟ' 'ਤੇ ਵਿਆਹ ਕੇ ਲਿਆਇਆ। ਉੱਥੇ ਹੀ ਨਾਕਾ ਲਾ ਕੇ ਖੜ੍ਹੀ ਪੰਜਾਬ ਪੁਲਿਸ ਨੇ ਵਿਆਹੁਤਾ ਜੋੜੇ ਦਾ ਫੁੱਲਾਂ ਨਾਲ ਸਵਾਗਤ ਕੀਤਾ। ਇਸ ਮੌਕੇ ਪੁਲਿਸ ਨੇ ਕਿਹਾ ਕਿ ਇਹ ਦੇਖ ਕੇ ਕਾਫ਼ੀ ਖ਼ੁਸ਼ੀ ਮਿਲੀ ਹੈ ਕਿ ਲੋਕ ਸਰਕਾਰ ਦੇ ਨਿਯਮਾਂ ਦਾ ਪਾਲਣ ਕਰ ਰਹੇ ਹਨ ਤੇ ਜ਼ਿਆਦਾ ਇਕੱਠ ਨਾ ਕਰਵਾ ਕੇ ਸਾਦਾ ਵਿਆਹ ਕਰਵਾ ਰਹੇ ਹਨ।