ਜਪਾਨੀ ਕੰਪਨੀਆਂ ਨੂੰ ਰਾਜਪੁਰਾ 'ਚ ਨਹੀਂ ਲਗਾਉਣ ਦਿੱਤਾ ਜਾਵੇਗਾ ਪਲਾਂਟ: ਬੈਂਸ - ਸਿਮਰਜੀਤ ਸਿੰਘ ਬੈਂਸ
ਸਾਡੀ ਜ਼ਮੀਨ ਸਾਡੀ ਪੰਚਾਇਤ ਮੁਹਿੰਮ ਚਲਾਉਣ ਵਾਲੇ ਸਿਮਰਜੀਤ ਸਿੰਘ ਬੈਂਸ ਨੇ ਅੱਜ ਵਿਧਾਨ ਸਭਾ ਦੇ ਅਖੀਰਲੇ ਦਿਨ ਸਦਨ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦਿਆਂ ਪ੍ਰਾਈਵੇਟ ਕੰਪਨੀਆਂ ਨੂੰ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਆਪਣਾ ਪੈਸਾ ਰਾਜਪੁਰਾ ਵਿੱਚ ਲੱਗਣ ਵਾਲੇ ਪਲਾਂਟ ਉੱਤੇ ਖਰਾਬ ਨਾ ਕਰਨ ਕਿਉਂਕਿ ਉਨ੍ਹਾਂ ਵੱਲੋਂ ਕੋਈ ਵੀ ਪਲਾਂਟ ਨਹੀਂ ਲੱਗਣ ਦਿੱਤਾ ਜਾਵੇਗਾ। ਬੈਂਸ ਨੇ ਕਿਹਾ ਕਿ ਉਹ ਜੈਪਨੀਜ਼ ਕੰਪਨੀਆਂ ਨੂੰ ਮੇਲ ਕਰਨਗੇ ਕਿ ਉਹ ਪੰਜਾਬ ਸਰਕਾਰ ਦੀ ਗੱਲਾਂ ਵਿੱਚ ਆ ਕੇ ਕਿਸੇ ਵੀ ਕਿਸਾਨ ਦੀ ਜ਼ਮੀਨ ਉੱਪਰ ਆਪਣੇ ਪ੍ਰਾਜੈਕਟ ਨਾ ਚਲਾਉਣ।