ਬਟਾਲੇ ਧਰਨਾ ਦੇ ਕੇ ਸਿਮਰਜੀਤ ਬੈਂਸ ਚਲੇ ਗਏ, ਵੇਖਦੀ ਰਹੀ ਪੁਲਿਸ - ਪੁਲਿਸ ਸਾਹਮਣੇ ਸਿਮਰਜੀਤ ਬੈਂਸ ਨੇ ਦਿੱਤਾ ਧਰਨਾ
ਗੁਰਦਾਸਪੁਰ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਸ਼ੁੱਕਰਵਾਰ ਨੂੰ ਬਟਾਲਾ ਪਹੁੰਚੇ। ਇਸ ਦੌਰਾਨ ਬੈਂਸ ਨੇ ਮੇਹਤਾਬ ਸਿੰਘ ਚੋਂਕ 'ਚ ਸੂਬਾ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਇੱਕ ਰੋਸ ਰੈਲੀ ਕੱਢੀ। ਇਸ ਰੈਲੀ 'ਚ ਬੈਂਸ ਦੇ ਕਈ ਸਮਰਥਕ ਮੌਜੂਦ ਸਨ। ਜ਼ਿਕਰੇਖਾਸ ਹੈ ਕਿ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨਾਲ ਹੋਈ ਤਕਰਾਰ ਤੋਂ ਬਾਅਦ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਇਹ ਪਹਲੀ ਵਾਰ ਹੈ ਜਦ ਮਾਮਲਾ ਦਰਜ ਹੋਣ ਤੋਂ ਬਾਅਦ ਬੈਂਸ ਬਟਾਲਾ ਪਹੁੰਚੇ ਹਨ। ਬੈਂਸ ਦੀ ਮੌਜੂਦਗੀ 'ਚ ਰੈਲੀ ਹੁੰਦੀ ਰਹੀ ਪਰ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਇਸ ਮਾਮਲੇ 'ਚ ਬੈਂਸ ਨੇ ਦੱਸਿਆ, "ਪੁਲਿਸ ਪ੍ਰਸ਼ਾਸਨ ਜਾਣਦੀ ਹੈ ਕਿ ਮੈ ਬੇਕਸੂਰ ਹਾਂ ਇਸ ਲਈ ਉਨ੍ਹਾਂ ਨੇ ਮੇਰੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।" ਬੈਂਸ ਨੇ ਕਿਹਾ ਕਿ ਉਹ ਕੈਪਟਨ ਦੀ ਧਮਕੀਆਂ ਤੋਂ ਡਰਦੇ ਨਹੀਂ ਹਨ, ਉਹ ਪਟਾਖਾ ਫੈਕਟਰੀ ਧਮਾਕੇ 'ਚ ਪੀੜਤ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਹਮੇਸ਼ਾ ਖੜ੍ਹੇ ਹਨ। ਦੱਸਣਯੋਗ ਹੈ ਕਿ ਧਰਨਾ ਦੇਣ ਤੋਂ ਬਾਅਦ ਬੈਂਸ ਲੁਧਿਆਣਾ ਲਈ ਰਵਾਨਾ ਹੋ ਗਏ ਤੇ ਬਟਾਲਾ ਪੁਲਿਸ ਬਸ ਵੇਖਦੀ ਰਹਿ ਗਈ।