'ਚੌਕੀਦਾਰ ਬਣ ਲਾਸ਼ਾਂ 'ਤੇ ਖੜ੍ਹ ਕੇ ਰਾਜਨੀਤੀ ਕਰ ਰਿਹੈ ਮੋਦੀ' - lok sabha polls 2019
ਭਾਜਪਾ ਅਤੇ ਕਾਂਗਰਸ 'ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ 5 ਸਾਲ ਪਹਿਲਾਂ 56 ਇੰਚ ਦੀ ਛਾਤੀ ਲੈ ਕੇ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਿਹੜੇ ਸੂਬਿਆਂ ਵਿੱਚ ਸੱਤਾ 'ਤੇ ਕਾਬਜ਼ ਹੈ ਉੱਥੇ ਉਹ ਵੀ ਮੋਦੀ ਵਾਂਗ ਚੌਂਕੀਦਾਰ ਬਣ ਕੇ ਚੋਰਾਂ ਦੀ ਭੂਮਿਕਾ ਨਿਭਾ ਰਹੀ ਹੈ। ਬੈਂਸ ਨੇ ਕਿਹਾ ਕਿ ਮੋਦੀ ਚੌਂਕੀਦਾਰ ਬਣ ਕੇ ਲਾਸ਼ਾਂ 'ਤੇ ਖੜ੍ਹ ਕੇ ਦੇਸ਼ ਦੇ ਰਾਜਨੀਤਕ ਦ੍ਰਿਸ਼ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।