ਨਿਹੰਗਾਂ ਦਾ ਗੁੱਸਾ ਪੁਲਿਸ ਦੀ ਹੀ ਤਸ਼ੱਦਦ ਦਾ ਨਤੀਜਾ: ਸਿਮਰਜੀਤ ਬੈਂਸ - ਲੋਕ ਇਨਸਾਫ਼ ਪਾਰਟੀ
ਪਟਿਆਲੇ 'ਚ ਨਿਹੰਗਾਂ ਵੱਲੋਂ ਪੁਲਿਸ ਮੁਲਾਜ਼ਮ ਦੀ ਘਟਨਾ ਨੂੰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਨਿਹੰਗਾਂ ਦੇ ਗੁੱਸੇ ਨੂੰ ਪੁਲਿਸ ਦੀ ਹੀ ਤਸੱਦਦ ਦਾ ਨਤੀਜਾ ਦੱਸਿਆ ਹੈ। ਬੈਂਸ ਨੇ ਕਿਹਾ ਕਿ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਆਖ਼ਰ ਨਿਹੰਗ ਕਿਰਪਾਣ ਚੁੱਕਣ ਨੂੰ ਮਜਬੂਰ ਕਿਉਂ ਹੋਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਬੀਤੇ ਕਈ ਦਿਨਾਂ 'ਚ ਕਾਨੂੰਨੀ ਵਿਵਸਥਾ ਤੋਂ ਉੱਤੇ ਉੱਠ ਲੋਕਾਂ 'ਤੇ ਕਈ ਜ਼ੁਲਮ ਕੀਤੇ ਸਨ ਜਿਸ ਦਾ ਨਤੀਜਾ ਅੱਜ ਨਿਹੰਗਾਂ ਦੇ ਹਮਲੇ ਦੇ ਰੂਪ 'ਚ ਸਾਡੇ ਸਾਹਮਣੇ ਹੈ।