ਜਗਨਨਾਥਪੁਰੀ ਵਿੱਚ ਮੱਠਾ ਨੂੰ ਢਾਏ ਜਾਣ ਨੂੰ ਲੈ ਕੇ ਸਿੱਖਾਂ 'ਚ ਰੋਸ - ਮੰਗੂ ਮੱਠ
ਉੜੀਸਾ ਦੇ ਜਗਨਨਾਥਪੁਰੀ ਵਿੱਚ ਪਚੱਤਰ ਮੀਟਰ ਦੇ ਘੇਰੇ ਵਿੱਚ ਮੌਜੂਦ ਮੱਠਾ ਢਾਉਣ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਏ ਗਏ ਮੰਗੂ ਮੱਠ ਅਤੇ ਪੰਜਾਬੀ ਮੱਠ ਨੂੰ ਢਾਹਿਆ ਗਿਆ ਹੈ। ਜਿਸ ਨੂੰ ਲੈ ਕੇ ਪਟਿਆਲਾ ਵਿੱਚ ਵੀਰਵਾਰ ਨੂੰ ਰਾਸ਼ਟਰੀ ਸਿੱਖ ਸੰਗਤ ਵੱਲੋਂ ਇੱਕ ਮੈਮੋਰੈਂਡਮ ਡੀਸੀ ਦਫ਼ਤਰ ਵਿੱਚ ਸੌਂਪਿਆ ਗਿਆ ਜੋ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾਇਆ ਜਾਵੇਗਾ।