ਸਿੱਖ ਵਿਰਸਾ ਕੌਂਸਲ ਨੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਕੱਢੀ ਜਾਗਰੂਕਤਾ ਰੈਲੀ - muktsar awareness rally latest news
ਸ੍ਰੀ ਮੁਕਤਸਰ ਸਾਹਿਬ ਵਿੱਚ ਸਿੱਖ ਵਿਰਸਾ ਕੌਂਸਲ ਤੇ ਵੱਖ-ਵੱਖ ਸਕੂਲੀ ਬੱਚਿਆ ਵੱਲੋਂ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਇਕ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਕੋਟਕਪੂਰਾ ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾ ਵਿੱਚੋਂ ਹੁੰਦੀ ਹੋਈ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਕੀਤੀ। ਇਸ ਮੌਕੇ ਰੈਲੀ ਦਾ ਨਾਅਰਾ ਸੀ 'ਇਕ ਇਨਸਾਨ ਦੋ ਰੁੱਖ ਲਾਵੇ ਅਤੇ ਜਿਸ ਨਾਲ ਸਾਡਾ ਵਾਤਾਵਰਣ ਸਾਫ਼ ਸੁਥਰਾ ਰਹੇ।' ਇਸ ਰੈਲੀ ਦੀ ਅਗਵਾਈ ਕਰ ਰਹੇ ਸਿੱਖ ਵਿਰਸਾ ਕੌਂਸਲ ਦੇ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ ਨੇ ਲੋਕਾ ਨੂੰ ਅਪੀਲ ਕੀਤੀ ਕਿ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣੀ ਚਾਹੀਦੀ ਹੈ। ਅਸਮਾਨ ਵਿਚ ਤਾਂ ਪਹਿਲਾ ਹੀ ਮਸ਼ੀਨਰੀ ਦੇ ਧੂੰਏ ਅਤੇ ਪਰਾਲੀ ਸਾੜਨ ਨਾਲ ਬਹੁਤ ਪ੍ਰਦੂਸ਼ਨ ਪੈਦਾ ਹੋ ਚੁੱਕਾ ਹੈ।